ਤਰਜਮੇਕਾਰੀ ਕੇਂਦਰ

ਇਹ ਤਰਜਮੇਕਾਰਾਂ ਲਈ ਜਗ੍ਹਾ ਹੈ, ਜਿੱਥੇ ਸ਼ੁਰੂਆਤ ਕਰਨ ਵਾਲਿਆਂ ਨੂੰ ਸ਼ੁਰੂਆਤ ਕਰਨ ਲਈ ਮਦਦ ਮਿਲਦੀ ਹੈ। ਅਗਾਂਹ-ਵਧ ਵਰਤੋਂਕਾਰ ਇਹ ਪਤਾ ਲਾ ਸਕਦੇ ਹਨ ਕਿ ਤਰਜਮੇ ਲਈ ਵਰਕਿਆਂ ਨੂੰ ਕਿਵੇਂ ਨਿਸ਼ਾਨਬੱਧ ਕਰਨਾ ਹੈ। ਇਸ ਲਈ ਤੁਹਾਨੂੰ ਪਹਿਲਾਂ ਇਹ ਜਾਣਨਾ ਚਾਹੀਦਾ ਹੈ ਕਿ ਇਹ ਕਿਵੇਂ ਕੰਮ ਕਰਦਾ ਹੈ, ਵਰਕਿਆਂ ਦਾ ਤਰਜਮਾ ਸ਼ੁਰੂ ਕਰਨ ਤੋਂ ਪਹਿਲਾਂ।
MediaWiki.org ਸਥਾਨੀਕਰਨ ਲਈ ਵਿਸਥਾਰ:ਤਰਜਮਾ ਦੀ ਵਰਤੋਂ ਕਰਦਾ ਹੈ। ਇਹ ਵਿਕੀ ਇੱਕ ਅਜਿਹੀ ਥਾਂ ਹੈ ਜਿੱਥੇ ਤੁਸੀਂ ਇਸ ਬਾਰੇ ਵੇਰਵੇ ਸਹਿਤ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। Help:Extension:Translate ਵੇਖੋ। ਤੁਸੀਂ ਸ਼ੁਰੂਆਤ ਕਰਨ ਵਾਲਿਆਂ ਲਈ ਪ੍ਰੋਜੈਕਟ:ਭਾਸ਼ਾ ਨੀਤੀ ਉੱਤੇ ਵਧੇਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।
ਜੇਕਰ ਤੁਸੀਂ ਤਰਜਮੇ ਵਿੱਚ ਸਾਡੀ ਮਦਦ ਕਰਨਾ ਚਾਹੁੰਦੇ ਹੋ
ਤਰਜਮੇ ਦੀ ਵਿਸਤਾਰ ਵਰਤੋਂ ਕਰਨ ਲਈ ਜਾਣ-ਪਛਾਣ ਲਈ ਤਰਜਮਾ ਉਦਾਹਰਣ ਵਰਕੇ ਨੂੰ ਪੜ੍ਹਨ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਕੰਮ 'ਤੇ, ਵਧੀਆ ਅਭਿਆਸਾਂ ਦੀ ਪਾਲਣਾ ਕਰੋ।
ਆਪਣੀ ਭਾਸ਼ਾ ਦੇ ਤਰਜਮੇ ਪ੍ਰੋਜੈਕਟ ਬਾਰੇ ਵਧੇਰੇ ਜਾਣਕਾਰੀ ਲਈ, Project:Translation ਉੱਤੇ ਜਾਓ।
ਨਵੇਂ ਤਰਜਮੇਕਾਰ
ਸ਼ੁਰੂਆਤ ਕਰਨ ਵਾਲਿਆਂ ਲਈ, ਕਿਸੇ ਵੀ ਸੰਦੇਸ਼ ਦਾ ਤਰਜਮਾ ਉਸ ਵਰਕੇ'ਤੇ ਸ਼ੁਰੂ ਕਰਨਾ ਸਭ ਤੋਂ ਵਧੀਆ ਹੈ ਜਿੱਥੇ ਕਿਸੇ ਹੋਰ ਤਰਜਮੇਕਾਰ ਨੇ ਪਹਿਲਾਂ ਹੀ ਤਰਜਮਾ ਕਰਨਾ ਸ਼ੁਰੂ ਕਰ ਦਿੱਤਾ ਹੈ। ਮੂਲ ਵਰਤੋਂਕਾਰ ਵੱਲੋਂ ਤੁਹਾਡੇ ਸੋਧ ਦੀ ਪੈੜ ਕਢਣ ਦੀ ਬਹੁਤ ਸੰਭਾਵਨਾ ਹੈ, ਇਸ ਲਈ ਤੁਹਾਡੇ ਉਲਥੇ ਦੀ ਸ਼ਾਇਦ ਛੇਤੀ ਪੜਚੋਲ ਕੀਤੀ ਜਾਵੇਗੀ। ਜੇ ਤੁਹਾਡੇ ਕੰਮ ਵਿੱਚ ਕੋਈ ਗਲਤੀ ਹੈ, ਤਾਂ ਉਹ ਇਸ ਨੂੰ ਠੀਕ ਕਰਦੇ ਹਨ। ਵੇਖਣ ਵਾਲੇ ਵਰਕਿਆਂ ਲਈ, ਇਹ ਇੱਕ ਹੋਰ ਵਧੀਆ ਕਾਰਨ ਹੈ।
ਉੱਨਤ ਤਰਜਮੇਕਾਰਾਂ ਲਈ
ਜੇਕਰ ਤੁਸੀਂ ਇਸ ਬਾਰੇ ਹੋਰ ਜਾਣਨਾ ਚਾਹੁੰਦੇ ਹੋ ਕਿ ਤਰਜਮੇ ਲਈ ਇੱਕ ਵਰਕਾ ਕਿਵੇਂ ਤਿਆਰ ਕਰਨਾ ਹੈ, ਤਾਂ ਵਰਕੇ ਦੇ ਤਰਜਮੇ ਦੀ ਉਦਾਹਰਣ 'ਤੇ ਜਾਓ। ਇਸ ਕੰਮ ਦੇ ਅੰਤ ਵਿੱਚ, ਤੁਹਾਨੂੰ ਤਰਜਮਾ ਪ੍ਰਬੰਧਕ ਦੁਆਰਾ ਤਿਆਰ ਕੀਤੇ ਵਰਕੇ ਦੀ ਪ੍ਰਕਿਰਿਆ ਹੋਣ ਤੱਕ ਉਡੀਕ ਕਰਨੀ ਪਵੇਗੀ ਜੋ ਤਰਜਮੇ ਲਈ ਇਸ ਵਰਕੇ ਨੂੰ ਨਿਸ਼ਾਨਦੇਹੀ ਕਰਦਾ ਹੈ।
ਤਰਜਮਾ ਪ੍ਰਬੰਧਕ
ਟੋਲੀ ਤਰਜਮਾ/ਉਲਥਾ ਪ੍ਰਬੰਧਕ ਵਿੱਚ ਸਿਰਫ਼ ਵਰਤੋਂਕਾਰ ਹੀ ਤਰਜਮੇ ਲਈ ਵਰਕਿਆਂ ਦੀ ਨਿਸ਼ਾਨਦੇਹੀ ਕਰ ਸਕਦੇ ਹਨ। ਜੇਕਰ ਤੁਸੀਂ ਕਿਸੇ ਵਰਕੇ ਨੂੰ ਨਿਸ਼ਚਿਤ ਸਮੇਂ ਲਈ ਨਿਸ਼ਾਨਦੇਹੀ ਕੀਤੇ ਜਾਣ ਦੀ ਉਡੀਕ ਕੀਤੀ ਹੈ, ਤਾਂ ਤੁਸੀਂ ਇਸ ਸੂਚੀ ਵਿੱਚ ਕਿਸੇ ਵੀ ਵਰਤੋਂਕਾਰ ਨੂੰ ਅਜਿਹਾ ਕਰਨ ਲਈ ਬੇਨਤੀ ਕਰ ਸਕਦੇ ਹੋ।
ਸਿਫ਼ਾਰਸ਼ ਕੀਤੀ
- ਸਮੱਗਰੀ ਤਰਜਮਾ – ਵਿਕੀਪੀਡੀਆ ਲੇਖਾਂ ਦੀ ਸਮੱਗਰੀ ਨੂੰ ਹੋਰ ਭਾਸ਼ਾਵਾਂ ਵਿੱਚ ਤਰਜਮਾ ਕਰਨ ਲਈ ਤਰਜਮੇਕਾਰਾਂ ਲਈ ਮਦਦ ਸੰਦ।
- Multilingual Templates and Modules – ਬਹੁ-ਭਾਸ਼ਾਈ ਫ਼ਰਮੇ ਅਤੇ ਲੇਖ ਕਿਵੇਂ ਬਣਾਉਣੇ ਹਨ (ਖਰੜਾ)
- Project:Village Pump – ਤਰਜਮਿਆਂ (ਅੰਗਰੇਜ਼ੀ ਵਿੱਚ) ਬਾਰੇ ਸਵਾਲਾਂ ਅਤੇ ਜਵਾਬਾਂ ਦੀ ਥਾਂ।
ਇਹ ਵੀ ਵੇਖੋ
- Wikimedia Language engineering
- Multilingual MediaWiki – ਮੀਡੀਆਵਿਕੀ ਤਰਜਮਾ ਵਿਧੀਆਂ ਦੀ ਪੁਰਾਣੀ ਪ੍ਰਣਾਲੀ ਦਾ ਵਰਣਨ ਕੀਤਾ (ਹੁਣ ਨਹੀਂ ਵਰਤਿਆ ਜਾਂਦਾ; ਹੁਣ ਸਿਰਫ਼ ਜਾਣਕਾਰੀ ਲਈ)